ਇਸਤਵਾਨ ਇਯੋਰਸੀ (ਹੰਗਰੀ)
“ਤੁਸੀਂ ਰਾਜਨੀਤਕ ਸੇਵਾ ਹੀ ਕਿਉਂ ਚੁਣੀ?” ਕਈ ਸਾਲ ਪਹਿਲਾਂ ਮੇਰੇ ਨਿਜੀ ਸਕੱਤਰ ਨੇ ਮੈਨੂੰ ਪੁੱਛਿਆ ਸੀ।
“ਇਸ ਲਈ ਕਿ ਮੈਂ ਕਈ ਭਾਸ਼ਾਵਾਂ ਜਾਣਦਾ ਹਾਂ।”
“ਫਿਰ ਤੁਸੀਂ ਭਾਸ਼ਾ ਵਿਦਵਾਨ ਕਿਉਂ ਨਹੀਂ ਬਣ ਗਏ?” ਉਹ ਜਾਣਦਾ ਸੀ ਕਿ ਮੈਂ ਭਾਸ਼ਾ ਵਿਦਵਾਨ ਬਣਨਾ ਚਾਹੁੰਦਾ ਸੀ।
“ਕਿਉਂਕਿ ਇਕ ਸਿਆਸਤਦਾਨ ਕੰਮ ਘੱਟ ਕਰਦਾ ਹੈ ਤੇ ਕਮਾਉਂਦਾ ਜ਼ਿਆਦਾ ਹੈ।” ਮੈਂ ਉਸਦੇ ਗੋਡੇ ਨੂੰ ਥਪਥਪਾਇਆ।
ਉਹਨੇ ਅਪਣੱਤ ਭਰੀ ਮੁਸਕਾਨ ਖਿਲੇਰੀ। ਕੁਝ ਨਾ ਕਹਿ ਪਾਉਣ ਦੀ ਸਥਿਤੀ ਵਿਚ ਉਹ ਅਕਸਰ ਮੁਸਕਰਾ ਦਿੰਦਾ ਹੈ।
“ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਸ਼ਾ ਵਿਦਵਾਨ ਨੂੰ ਜਵਾਨ, ਸੁੰਦਰ ਤੇ ਪੈਸੇ ਵਾਲੀ ਪਤਨੀ ਦਾ ਮਿਲਣਾ ਜਰਾ ਮੁਸ਼ਕਲ ਹੁੰਦਾ ਹੈ। ਕਿਵੇਂ ਲੱਗੀ ਇਹ ਦਲੀਲ?”
-0-
No comments:
Post a Comment