Sunday, November 9, 2014

ਹਿੰਦੀ/ ਕਈ ਹੱਥ



ਰਾਜੇਂਦਰ ਦੇਵਧਰੇ ਦਰਪਣ

ਦੁਸ਼ਮਣ ਨਾਲ ਲਾਈ ਦੌਰਾਨ ਉਸ ਫੌਜੀ ਨੇ ਆਪਣੇ ਦੋਨੋਂ ਹੱਥ ਗਵਾ ਲਏ ਸਨ। ਘਰ ਮੁਦੇ ਸਮੇਂ ਉਹਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਆਪਣੀ ਮਾਂ ਤੇ ਭੈਣ ਦਾ ਸਾਹਮਣਾ ਕਿਵੇਂ ਕਰੇਗਾ। ਅਜਿਹੇ ਵਿਚਾਰਾਂ ਵਿਚ ਗੁਆਚਿਆ ਉਹ ਕਦੋਂ ਘਰ ਪਹੁੰਚ ਗਿਆ, ਪਤਾ ਹੀ ਨਹੀਂ ਲੱਗਾ। ਸਾਹਮਣੇ ਦੇਖਿਆ ਤਾਂ ਮਾਂ ਤੇ ਭੈਣ ਆਰਤੀ ਦੀ ਥਾਲੀ ਲਈ ਉਸਦਾ ਸਵਾਗਤ ਕਰਨ ਲਈ ਤਿਆਰ ਖੀਆਂ ਸਨ। ਉਹ ਖੁਦ ਨੂੰ ਰੋਕ ਨਹੀਂ ਸਕਿਆ, ਭੱਜ ਕੇ ਮਾਂ ਦੇ ਚਰਨਾਂ ਵਿਚ ਸਿਰ ਝੁਕਾ ਦਿੱਤਾ ਤੇ ਬੋਲਿਆ, ਮਾਂ, ਹੁਣ ਮੈਂ ਤੇਰੇ ਪੈਰਾਂ ਨੂੰ ਕਦੇ ਛੂਹ ਨਹੀਂ ਸਕਾਂਗਾ।
ਮਾਂ ਨੇ ਆਪਣੀਆਂ ਭਾਵਨਾਵਾਂ ਦੇ ਵੇਗ ਤੇ ਕਾਬੂ ਪਾਉਂਦੇ ਹੋਏ ਉਸਨੂੰ ਉਠਾਇਆ, ਪਿਆਰ ਨਾਲ ਉਹਦਾ ਮੱਥਾ ਚੁੰਮਿਆ ਤੇ ਕਿਹਾ, “ਪਾਗਲ, ਪੈਰ ਛੂਹਣ ਦੀ ਗੱਲ ਕਰਦੈਂ, ਤੂੰ ਤਾਂ ਆਪਣੇ ਦੋਹੇਂ ਹੱਥ ਭਾਰਤ ਮਾਂ ਦੇ ਚਰਨਾਂ ਵਿਚ ਚਢਾ ਕੇ ਮੇਰਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਫਿਰ ਭਰਾ ਨੂੰ ਇਕਟੱਕ ਦੇਖ ਰਹੀ ਭੈਣ ਨੂੰ ਫੌਜੀ ਬੋਲਿਆ, ਭੈਣ, ਹੁਣ ਤੂੰ ਕਦੇ ਵੀ ਗੁੱਟ ਤੇ ਰੱਖੀ ਨਹੀਂ ਬੰਨ੍ਹ ਸਕੇਂਗੀ।
ਭਰਾ ਦੀ ਗੱਲ ਸੁਣਕੇ ਭੈਣ ਦ੍ਰਿ੍ਹ ਆਵਾਜ਼ ਵਿਚ ਬੋਲੀ, ਵੀਰੇ, ਦੁਸ਼ਮਣ ਵਿਰੁੱਧ ਲਕੇ ਤੂੰ ਦੇਸ਼ ਦੀਆਂ ਅਣਗਿਣਤ ਭੈਣਾਂ ਦੀ ਇੱਜ਼ਤ ਬਚਾਈ ਹੈ। ਇਕ ਬਹਾਦਰ ਭਰਾ ਦੀ ਭੈਣ ਹੋਣ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ।
ਹੁਣ ਤੱਕ ਮਹੱਲੇ ਦੇ ਇਕੱਠੇ ਹੋ ਗਏ ਲੋਕਾਂ ਨੇ ਫੌਜੀ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕੁਝ ਨੌਜਵਾਨ ਅੱਗੇ ਵਧੇ ਤੇ ਉਸਨੂੰ ਬੋਲੇ, ਚਿੰਤਾ ਨਾ ਕਰ ਭਰਾ, ਇਹ ਤੇਰੀ ਮਾਂ ਹੀ ਨਹੀਂ, ਸਾਡੀ ਸਾਰਿਆਂ ਦਾ ਮਾਂ ਵੀ ਹੈਤੇ ਤੇਰੀ ਭੈਣ ਇਕੱਲੀ ਨਹੀਂ ਹੈ, ਅਸੀਂ ਸਾਰੇ ਉਸਦੇ ਭਰਾ ਹਾਂ।
ਫੌਜੀ ਨੂੰ ਇੰਜ ਲੱਗਾ ਜਿਵੇਂ ਉਸਦੇ ਮੋਢਿਆਂ ਨਾਲ ਦੇ ਹੱਥ ਨਹੀਂ, ਕਈ ਹੱਥ ਉੱਗ ਆਏ ਹਨ।
                                        -0-

Monday, November 3, 2014

ਰੂਸੀ/ ਕਮਜ਼ੋਰ



ਅਨਤੋਨ ਚੈਖਵ
ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਰਸੀਲਿਏਵਨਾ ਦਾ ਅੱਜ ਮੈਂ ਹਿਸਾਬ ਕਰਨਾ ਚਾਹੁੰਦਾ ਸੀ।
ਬੈਠ ਜਾਓ, ਯੂਲੀਆ ਵਾਰਸੀਲਿਏਵਨਾ!” ਮੈਂ ਉਸ ਨੂੰ ਕਿਹਾ, ਤੁਹਾਡਾ ਹਿਸਾਬ ਕਰ ਦਿੱਤਾ ਜਾਵੇ। ਹਾਂ, ਤਾਂ ਫੈਸਲਾ ਇਹ ਹੋਇਆ ਸੀ ਕਿ ਤੁਹਾਨੂੰ ਮਹੀਨੇ ਦੇ ਤੀਹ ਰੂਬਲ ਮਿਲਣਗੇ। ਹੈ ਨਾ?”
ਨਹੀਂ ਚਾਲੀ।
ਨਹੀਂ ਤੀਹ। ਤੁਸੀਂ ਸਾਡੇ ਇੱਥੇ ਦੋ ਮਹੀਨੇ ਰਹੇ।
ਦੋ ਮਹੀਨੇ ਅਤੇ ਪੰਜ ਦਿਨ।
ਪੂਰੇ ਦੋ ਮਹੀਨੇ। ਇਨ੍ਹਾਂ ਦੋ ਮਹੀਨਿਆਂ ਦੇ ਨੌਂ ਐਤਵਾਰ ਕੱਢ ਦਿਓ। ਐਤਵਾਰ ਦੇ ਦਿਨ ਤੁਸੀਂ ਕੋਲਿਆ ਨੂੰ ਸਿਰਫ ਸੈਰ ਲਈ ਹੀ ਲੈ ਕੇ ਜਾਂਦੇ ਸੀ ਅਤੇ ਫਿਰ ਤਿੰਨ ਛੁੱਟੀਆਂਨੌਂ ਤੇ ਤਿੰਨ ਬਾਰਾਂ। ਤਾਂ ਬਾਰਾਂ ਰੂਬਲ ਘੱਟ ਹੋਏ। ਕੋਲਿਆ ਚਾਰ ਦਿਨ ਬੀਮਾਰ ਰਿਹਾ, ਉਨਾਂ ਦਿਨਾਂ ਵਿਚ ਤੁਸੀਂ ਉਸ ਨੂੰ ਨਹੀਂ ਪ੍ਹਾਇਆ, ਸਿਰਫ ਵਾਨਿਆ ਨੂੰ ਹੀ ਪ੍ਹਾਇਆਤੇ ਫਿਰ ਤਿੰਨ ਦਿਨ ਤੁਹਾਡੇ ਦੰਦ ਵਿਚ ਦਰਦ ਰਿਹਾ। ਉਸ ਸਮੇਂ ਮੇਰੀ ਪਤਨੀ ਨੇ ਤੁਹਾਨੂੰ ਛੁੱਟੀ ਦੇ ਦਿੱਤੀ ਸੀਬਾਰਾਂ ਤੇ ਸੱਤ ਹੋਏ ਉੱਨੀਂ। ਇਨ੍ਹਾਂ ਨੂੰ ਕੱਢਿਆ ਜਾਵੇ ਤਾਂ ਬਾਕੀ ਰਹੇਹਾਂ ਇਕਤਾਲੀ ਰੂਬਲ, ਠੀਕ ਹੈ ਨਾ?”
ਯੂਲੀਆ ਦੀਆਂ ਅੱਖਾਂ ਵਿਚ ਪਾਣੀ ਆ ਗਿਆ।
“ਤੇ ਨਵੇਂ ਸਾਲ ਦੇ ਦਿਨ ਤੁਸੀਂ ਕੱਪ ਪਲੇਟ ਤੋੜ ਦਿੱਤੇਦੋ ਰੂਬਲ ਉਹਦੇ ਘਟਾਓ। ਤੁਹਾਡੀ ਲਾਪ੍ਰਵਾਹੀ ਕਾਰਨ ਕੋਲਿਆ ਨੇ ਦਰੱਖਤ ਉੱਤੇ ਚੜ੍ਹ ਕੇ ਆਪਣਾ ਕੋਟ ਪਾੜ ਲਿਆ ਸੀ। ਦਸ ਰੂਬਲ ਉਹਦੇ ਤੇ ਫਿਰ ਤੁਹਾਡੀ ਲਾਪ੍ਰਵਾਹੀ ਕਾਰਨ ਹੀ ਨੌਕਰਾਨੀ ਵਾਨਿਆ ਦੋ ਬੂਟ ਲੈ ਕੇ ਭੱਜ ਗਈ। ਇਸ ਤਰ੍ਹਾਂ ਪੰਜ ਰੂਬਲ ਉਹਦੇ ਘਟ ਗਏ…ਜਨਵਰੀ ਵਿਚ ਦਸ ਰੂਬਲ ਤੁਸੀਂ ਉਧਾਰ ਲਏ ਸੀ। ਇਕਤਾਲੀ ’ਚੋਂ ਸਤਾਈ ਕੱਢੋ। ਬਾਕੀ ਰਹਿ ਗਏ ਚੌਦਾਂ।”
ਯੂਲੀਆ ਦੀਆਂ ਅੱਖਾਂ ਵਿਚ ਹੰਝੂ ਭਰ ਆਏ, “ਮੈਂ ਤੁਹਾਡੀ ਪਤਨੀ ਤੋਂ ਸਿਰਫ ਇਕ ਵਾਰ ਤਿੰਨ ਰੂਬਲ ਲਏ ਸਨ।”
“ਚੰਗਾ, ਇਹ ਤਾਂ ਮੈਂ ਲਿਖੇ ਹੀ ਨਹੀਂ। ਚੌਦਾਂ ਵਿੱਚੋਂ ਤਿੰਨ ਹੋਰ ਕੱਢੋ। ਹੁਣ ਬਚੇ ਗਿਆਰਾਂ। ਲੈ, ਆਹ ਲੈ ਤੇਰੀ ਤਨਖਾਹ। ਤਿੰਨ, ਤਿੰਨ, ਤਿੰਨ…ਇਕ ਤੇ ਇਕ…
“ਧੰਨਵਾਦ।” ਉਹਨੇ ਬਹੁਤ ਹੌਲੇ ਜਿਹੇ ਕਿਹਾ।
“ਤੁਸੀਂ ਧੰਨਵਾਦ ਕਿਉਂ ਕਿਹਾ?”
“ਪੈਸਿਆਂ ਲਈ।”
“ਲਾਹਨਤ ਹੈ! ਕੀ ਤੁਸੀਂ ਦੇਖਦੇ ਨਹੀਂ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ। ਮੈਂ ਤੁਹਾਡੇ ਪੈਸੇ ਮਾਰ ਲਏ ਹਨ। ਤੇ ਤੁਸੀਂ ਫਿਰ ਵੀ ਮੇਰਾ ਧੰਨਵਾਦ ਕਰ ਰਹੇ ਹੋ। ਮੈਂ ਤਾਂ ਤੁਹਾਨੂੰ ਪਰਖ ਰਿਹਾ ਸੀ, ਮੈਂ ਤੁਹਾਨੂੰ ਅੱਸੀ ਰੂਬਲ ਹੀ ਦਿਆਂਗਾ। ਇਹ ਰਹੀ ਤੁਹਾਡੀ ਪੂਰੀ ਰਕਮ।”
ਉਹ ਧੰਨਵਾਦ ਕਹਿ ਕੇ ਚਲੀ ਗਈ। ਮੈਂ ਉਸ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਦੁਨੀਆ ਵਿਚ ਤਾਕਤਵਰ ਬਣਨਾ ਕਿੰਨਾ ਸੌਖਾ ਹੈ
                                         -0-