ਸਆਦਤ ਹਸਨ ਮੰਟੋ
ਗੱਡੀ ਰੁਕੀ ਹੋਈ ਸੀ।
ਤਿੰਨ ਆਦਮੀ ਇੱਕ ਡੱਬੇ ਕੋਲ ਆਏ। ਉਹਨਾਂ ਕੋਲ ਬੰਦੂਕਾਂ
ਸਨ। ਉਹਨਾਂ ਨੇ ਤਾਕੀ ਵਿੱਚ ਦੀ ਦੇਖ ਕੇ ਪੁੱਛਿਆ, “ਕੋਈ ਮੁਰਗਾ ਹੈ?”
ਇੱਕ ਯਾਤਰੀ ਕੁੱਝ ਕਹਿੰਦਾ ਕਹਿੰਦਾ ਰਹਿ ਗਿਆ। ਬਾਕੀ
ਯਾਤਰੀਆਂ ਨੇ ਉੱਤਰ ਦਿੱਤਾ, “ਜੀ ਨਹੀਂ।”
ਥੋੜ੍ਹੇ ਚਿਰ ਬਾਅਦ ਚਾਰ ਆਦਮੀ ਹੋਰ ਆ ਗਏ। ਉਹਨਾਂ ਕੋਲ ਨੇਜੇ ਸਨ। ਉਹਨਾਂ
ਨੇ ਤਾਕੀਆਂ ਵਿੱਚਦੀ ਅੰਦਰ ਦੇਖਿਆ, ਫਿਰ ਯਾਤਰੀਆਂ ਤੋਂ ਪੁੱਛਿਆ, “ਕਿਊਂ ਬਈ ਕੋਈ ਮੁਰਗਾ ਨਹੀਂ ਹੈ?”
ਉਹ
ਮੁਸਾਫਰ ਜੋ ਪਹਿਲਾਂ ਕੁਝ ਕਹਿੰਦਾ ਕਹਿੰਦਾ ਰਹਿ ਗਿਆ ਸੀ, ਇਸ ਵਾਰ ਝਟ ਬੋਲਿਆ, “ਜੀ ਪਤਾ ਨਹੀਂ,
ਤੁਸੀਂ ਅੰਦਰ ਟੱਟੀਖਾਨੇ ਵਿੱਚ ਦੇਖ ਲਓ।”
ਨੇਜਿਆ
ਵਾਲੇ ਅੰਦਰ ਆ ਗਏ।
ਉਹਨਾਂ
ਨੇ ਟੱਟੀਖਾਨੇ ਦਾ ਦਰਵਾਜਾ ਤੋੜਿਆ ਤਾਂ ਉਸ ਵਿੱਚੋਂ ਇੱਕ ਮੁਰਗਾ ਨਿਕਲਿਆ।
ਇੱਕ
ਨੇਜੇ ਵਾਲੇ ਨੇ ਕਿਹਾ, “ਇਸ ਨੂੰ ਹਲਾਕ ਕਰ ਦਿਓ।”
ਦੂਸਰੇ
ਨੇ ਕਿਹਾ, “ਨਹੀਂ ਇੱਥੇ ਨਹੀਂ, ਡੱਬਾ ਖਰਾਬ ਹੋ ਜਾਵੇਗਾ, ਬਾਹਰ ਲੈ ਚੱਲੋ।”
-0-
No comments:
Post a Comment