Sunday, August 22, 2010

ਹਿੰਦੀ/ਚਾਬੀਆਂ ਦਾ ਗੁੱਛਾ


ਸੁਖਚੈਨ ਸਿੰਘ ਭੰਡਾਰੀ
          ਨਵੀਂ ਵਿਆਹੀ ਬਹੂ ਕੋਲ ਆ ਕੇ ਸੱਸ ਬਡ਼ੇ ਪਿਆਰ ਨਾਲ ਬੋਲੀ, ਬਹੂ, ਤੇਰੇ ਆਉਣ ਨਾਲ ਘਰ ਵਿਚ ਰੌਣਕ ਆ ਗਈ। ਤੂੰ ਇਸ ਘਰ ਦੀ ਵੱਡੀ ਬਹੂ ਹੈਂ। ਇਸਲਈ ਅੱਜ ਤੋਂ ਤੂੰ ਹੀ ਚਾਬੀਆਂ ਤੇ ਇਹ ਘਰ ਸੰਭਾਲੇਂਗੀ।
ਇਹ ਸੁਣ ਕੇ ਬਹੂ ਨਿਹਾਲ ਹੋ ਗਈ। ਉਸਨੂੰ ਸੱਸ ਦੇ ਰੂਪ ਵਿਚ ਆਪਣੀ ਮਾਂ ਨਜ਼ਰ ਆਈ।
ਅਗਲੀ ਸਵੇਰ ਜਦੋਂ ਬਹੂ ਸ਼ਿੰਗਾਰ ਕਰ ਰਹੀ ਸੀ ਤਾਂ ਉਸਦੀ ਸੱਸ ਨੇ ਕਮਰੇ ਵਿਚ ਆ ਕੇ ਕੁੱਝ ਰੁੱਖੀ ਆਵਾਜ਼ ਵਿਚ ਕਿਹਾ, ਬਹੂ, ਦਾਜ ਵਿਚ ਹੋਰ ਸਾਮਾਨ ਤਾਂ ਸਾਰਾ ਆ ਗਿਆ, ਪਰ ਨਕਦ ਰਕਮ ਦਿਖਈ ਨਹੀਂ ਦਿੱਤੀ?
ਇਸ ਤੇ ਬਹੂ ਨੇ ਬਡ਼ੀ ਹੀ ਸ਼ਾਲੀਨਤਾ ਨਾਲ ਆਖਿਆ, ਮਾਂ ਜੀ! ਮੇਰੇ ਮਾਪਿਆਂ ਕੋਲੋਂ ਜਿੰਨਾਂ ਵੱਧ ਤੋਂ ਵੱਧ ਹੋ ਸਕਿਆ, ਉਨ੍ਹਾਂ ਦੇ ਦਿੱਤਾ।
ਇਸ ਤੋਂ ਪਹਿਲਾਂ ਕਿ ਬਹੂ ਕੁੱਝ ਹੋਰ ਸਫਾਈ ਦਿੰਦੀ, ਸੱਸ ਨੇ ਡ੍ਰੈਸਿੰਗ ਟੇਬਲ ਤੇ ਪਿਆ ਚਾਬੀਆਂ  ਦਾ ਗੁੱਛਾ ਚੁੱਕਿਆ ਤੇ ਬਡ਼ਬਡ਼ਾਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ।
                                            -0-

No comments: