Tuesday, November 5, 2013

ਰੂਸੀ/ ਪੁੱਤਰ ਦਾ ਪਿਆਰ



ਲਿਓ ਟਾਲਸਟਾਏ

ਇਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਅੱਠ ਸਾਲ ਦਾ ਸੀ ਤੇ ਛੋਟਾ ਛੇ ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਇਸ ਲਈ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।
ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ, ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।
ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ ਬੱਚੇ?
ਇਸ ਲਈ ਕਿ ਤੇਰੇ ਦੇ ਪੁੱਤਰ ਹਨ, ਪਰ ਮੇਰੀ ਕੇਵਲ ਇਕ ਹੀ ਮਾਂ ਹੈ।ਮੁੰਡਾ ਬੋਲਿਆ।
                                    -0-