Showing posts with label ਪਵਿੱਤਰਾ ਅਗਰਵਾਲ. Show all posts
Showing posts with label ਪਵਿੱਤਰਾ ਅਗਰਵਾਲ. Show all posts

Monday, December 10, 2012

ਹਿੰਦੀ/ ਸਟੇਟਸ



ਪਵਿੱਤਰਾ ਅਗਰਵਾਲ

ਉਹ ਘਰ ਪਹੁੰਚਿਆ ਤਾਂ ਪਤਨੀ ਮੂੰਹ ਲਮਕਾਈ ਭਾਂਡੇ ਮਾਂਜ ਰਹੀ ਸੀ।
“ਅੱਜ ਕੰਮ ਵਾਲੀ ਨਹੀਂ ਆਈ?” ਮੈਂ ਪੁੱਛਿਆ।
“ਨਹੀਂ…ਹੁਣ ਆਊਗੀ ਵੀ ਨਹੀਂ।”
“ਹੁਣ ਕੀ ਹੋ ਗਿਆ? ਪਹਿਲਾਂ ਤਾਂ ਕੰਮਵਾਲੀ ਸਾਡੀ ਜਾਤ ਪਤਾ ਲੱਗਣ ਤੇ ਭੱਜ ਜਾਂਦੀ ਸੀ…ਪਰ ਇਹ ਨਵੀਂ ਕੰਮਵਾਲੀ ਤਾਂ ਆਪਣੀ ਹੀ ਜਾਤ ਦੀ ਸੀ…ਇਹ ਕਿਉਂ ਭੱਜ ਗਈ?”
“ਸਾਡੀ ਜਾਤ ਦੀ ਹੈ ਤਾਂ ਕੀ ਸਾਡੇ ਸਿਰ ਤੇ ਚਡ਼੍ਹ ਕੇ ਬੈਠੂਗੀ? ਸਾਡੇ ਸਟੇਟਸ ਦੀ ਹੋ ਜਾਊਗੀ?…ਹੁਣ ਤਕ ਤਾਂ ਜਦੋਂ ਚਾਹੁੰਦੀ ਸੀ ਕੁਰਸੀ ਤੇ ਬੈਠ ਜਾਂਦੀ ਸੀ…ਮੈਨੂੰ ਭੈਡ਼ਾ ਲਗਦਾ ਸੀ, ਪਰ ਇਹ ਸੋਚ ਕੇ ਚੁੱਪ ਕਰ ਜਾਂਦੀ ਸੀ ਕਿ ਬਡ਼ੀ ਮੁਸ਼ਕਿਲ ਨਾਲ ਇਹ ਮਿਲੀ ਐ, ਕਿਤੇ ਇਹ ਵੀ ਨਾ ਭੱਜ ਜਾਵੇ…ਪਰ ਅੱਜ ਤਾਂ ਉਹ ਟੀ.ਵੀ. ਦੇਖਣ ਲਈ ਸੋਫੇ ਤੇ ਹੀ ਬੈਠ ਗਈ…ਪਾਰੁਲ ਨੇ ਕਿਹਾ, ‘ਸੋਫੇ ਤੇ ਨਹੀਂ, ਕਾਰਪੈਟ ਤੇ ਬੈਠ ਜਾ।’ ਤਾਂ  ਬੱਸ ਤੁਨਕ ਕੇ ਬੋਲੀ, ‘ਹੁਣ ਤਕ ਜਦੋਂ ਉੱਚੀ ਜਾਤ ਵਾਲੇ ਸਾਨੂੰ ਆਪਣੇ ਤੋਂ ਨੀਵਾਂ ਸਮਝਦੇ ਸੀ ਤਾਂ ਬਹੁਤ ਗੁੱਸਾ ਆਉਂਦਾ ਸੀ।  ਪਰ ਅਸੀਂ ਤਾਂ ਇਕ ਹੀ ਜਾਤ ਦੇ ਹਾਂ, ਤੁਸੀੰ ਮੇਰੇ ਨਾਲ ਅਛੂਤਾਂ ਵਰਗਾ ਵਿਵਹਾਰ ਕਿਉਂ ਕਰਦੇ ਓ?…ਤੁਸੀਂ ਚਾਰ ਅੱਖਰ ਪਡ਼੍ਹਗੇ ਤਾਂ ਸਾਡੇ ਨਾਲੋਂ ਉੱਚੀ ਜਾਤ ਦੇ ਤਾਂ ਨਹੀਂ ਹੋ ਗਏ!…ਨਹੀਂ ਕਰਨਾ ਮੈਂ ਤੁਹਾਡੇ ਕੰਮ।…ਬੱਸ ਏਨਾ ਕਹਿ ਕੇ ਉਹ ਪੈਰ ਪਟਕਦੀ ਹੋਈ ਬਾਹਰ ਚਲੀ ਗਈ।”
                                  -0-



Sunday, July 22, 2012

ਹਿੰਦੀ / ਉਲਝਨ


ਪਵਿੱਤਰਾ ਅਗਰਵਾਲ
ਪ੍ਰਸ਼ਨ-ਪੱਤਰ ਪੜ੍ਹਦੇ ਹੋਏ ਮਾਂ ਨੇ ਬੇਟੀ ਨੂੰ ਪੁੱਛਿਆ, “ਪ੍ਰਸ਼ਨ ਐ ਕਿ ਸਾਡੀ ਰਾਸ਼ਟਰ-ਭਾਸ਼ ਕਿਹੜੀ ਐ?…ਤੂੰ ਕੀ ਲਿਖਿਆ?”
ਮਾਂ, ਇਸ ਸਵਾਲ ਦਾ ਜਵਾਬ ਗਲਤ ਹੋ ਗਿਆ। ਲਿਖਣਾ ਚਾਹੀਦਾ ਸੀ ਹਿੰਦੀ, ਪਰ ਲਿੱਖ ਆਈ ਅੰਗ੍ਰੇਜ਼ੀ।”
“ਕਿਉਂ, ਏਨੇ ਸੌਖੇ ਸਵਾਲ ਦਾ ਜਵਾਬ ਵੀ ਨਹੀਂ ਆਉਂਦਾ ਸੀ?”
“ਆਉਂਦਾ ਸੀ ਮਾਂ, ਪਰ ਉੱਤਰ ਲਿਖਦੇ ਸਮੇਂ ਦੋ ਦਿਨ ਪਹਿਲਾਂ ਦੀ ਇਕ ਗੱਲ ਯਾਦ ਆ ਗਈ ਤੇ ਮੈਂ ਉਲਝਨ ਵਿਚ ਪੈ ਗਈ।”
“ਦੋ ਦਿਨ ਪਹਿਲਾਂ ਅਜਿਹਾ ਕੀ ਹੋ ਗਿਆ ਸੀ?”
“ਮੈਂ ਸ਼ਾਇਦ ਤੈਨੂੰ ਦੱਸਿਆ ਵੀ ਸੀ। ਸਾਡੇ ਸਕੂਲ ’ਚ ਹਿੰਦੀ ’ਚ ਗੱਲ ਕਰਨੀ ਬਿਲਕੁਲ ਮਨ੍ਹਾ ਹੈ। ਮੈਨੂੰ ਆਪਣੀ ਸਹੇਲੀ ਨਾਲ ਹਿੰਦੀ ’ਚ ਗੱਲ ਕਰਦੇ ਦੇਖ, ਸਾਡੀ ਟੀਚਰ ਨੇ ਮੈਨੂੰ ਬੈਂਚ ’ਤੇ ਖੜੀ ਕਰ ਦਿੱਤਾ ਸੀ। ਇਹ ਗੱਲ ਮੇਰੇ ਧਿਆਨ ’ਚ ਆ ਗਈ। ਮੈਂ ਸੋਚਿਆ, ਜੇਕਰ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੁੰਦੀ ਤਾਂ ਉਹਨੂੰ ਬੋਲਣ ’ਤੇ ਸਜ਼ਾ ਕਿਉਂ ਮਿਲਦੀ! ਬੱਸ ਇੱਥੇ ਈ ਮੇਰੇ ਤੋਂ ਗਲਤੀ ਹੋ ਗਈ।”
                                      -0-

Friday, December 4, 2009

ਹਿੰਦੀ/ ਨੀਵੀਂ ਜਾਤ

ਪਵਿੱਤਰਾ ਅਗਰਵਾਲ


“ਬੀਬੀ ਜੀ, ਤੁਹਾਡੀ ਗੁਆਂਢਣ ਨੂੰ ਕੰਮਵਾਲੀ ਦੀ ਲੌੜ ਐ, ਝਾੜੂ-ਪੋਚਾ, ਭਾਂਡੇ ਤੇ ਕਪੜੇ ਦਾ ਕੰਮ ਕਰਨ ਨੂੰ ਕਹਿ ਰਹੀ ਐ। ਕਿਹੋ ਜਿਹੇ ਆਦਮੀ ਨੇ? ਲੜਾਈ ਝਗੜਾ ਕਰਨ ਵਾਲੇ ਤਾਂ ਨਹੀਂ?

“ਚੰਗੇ ਆਦਮੀ ਐ। ਤੈਨੂੰ ਵੀ ਕੰਮ ਦੀ ਲੌੜ ਐ, ਕਰ ਲੈ।”

ਤਿੰਨ-ਚਾਰ ਦਿਨਾਂ ਬਾਦ ਉਹ ਬੋਲੀ, “ਬੀਬੀ ਜੀ, ਇੰਨੇ ਕੰਮ ਨਾਲ ਗੁਜਾਰਾ ਨਹੀਂ ਹੁੰਦਾ, ਥੋਡੀ ਜਾਣ-ਪਛਾਣ ’ਚ ਕਿਸੇ ਨੂੰ ਕੰਮਵਾਲੀ ਦੀ ਲੌੜ ਹੋਵੇ ਤਾਂ ਦੱਸਿਓ।”

“ਤੇਰੇ ਕੋਲ ਕੰਮ ਕਰਨ ਨੂੰ ਸਮਾਂ ਹੁਣ ਬਚਿਆ ਈ ਕਿੱਥੇ ਐ। ਹੁਣੇ ਤਾਂ ਤੂੰ ਨਾਲ ਵਾਲਿਆਂ ਦਾ ਕੰਮ ਫੜਿਐ।”

“ਉਹ ਕੰਮ ਤਾਂ ਛੱਡ ’ਤਾ, ਬੀਬੀ ਜੀ।”

“ਕੱਲ ਤਕ ਤਾਂ ਤੂੰ ਉਨ੍ਹਾਂ ਦੀ ਏਨੀ ਵਡਿਆਈ ਕਰਦੀ ਸੀ…ਅੱਜ ਕੰਮ ਛੱਡ ਆਈ। ਕਿਉਂ? ਪੈਸੇ ਘੱਟ ਦਿੰਦੇ ਸੀ ਜਾਂ ਕੰਮ ਜ਼ਿਆਦਾ ਸੀ ਜਾਂ ਬੰਦੇ ਝਗੜੇ ਵਾਲੇ ਸਨ?”

“ਨਹੀਂ ਬੀਬੀ ਜੀ! ਊਂ ਤਾਂ ਸਭ ਠੀਕ ਸੀ…ਪਰ ਅੱਜ ਈ ਮੈਨੂੰ ਪਤਾ ਲੱਗਾ ਕਿ ਉਹ ਸਾਡੇ ਤੋਂ ਨੀਵੀਂ ਜਾਤ ਦੇ ਨੇ। ਨੀਵੀਂ ਜਾਤ ਵਾਲਿਆਂ ਦੇ ਜੂਠੇ ਭਾਂਡੇ ਕਿਵੇਂ ਮਾਂਜ ਸਕਦੀ ਆਂ!”

-0-