Showing posts with label ਚੇਤਨਾ ਭਾਟੀ. Show all posts
Showing posts with label ਚੇਤਨਾ ਭਾਟੀ. Show all posts

Monday, December 19, 2011

ਹਿੰਦੀ/ ਮਾਂ


ਚੇਤਨਾ ਭਾਟੀ
ਉਹ ਪ੍ਰਸਿੱਧ ਨਰਤਕੀ ਸੀ। ਪਰ ਪੁੱਤਰ ਦੀ ਬੇਵਕਤ ਮੌਤ ਨੇ ਉਸਨੂੰ ਇਸ ਤਰ੍ਹਾਂ ਤੋੜ ਦਿੱਤਾ ਕਿ ਫਿਰ ਕਦੇ ਉਹਦੇ ਪੈਰ ਨਹੀਂ ਥਿਰਕੇ। ਉਹ ਵ੍ਹੀਲ-ਚੇਅਰ ਉੱਤੇ ਆ ਗਈ।
ਸ਼ਹਿਰ ਵਿਚ ਹੋਏ ਦੰਗਿਆਂ ਦਾ ਸ਼ਿਕਾਰ ਹੋਇਆ ਕੰਮਵਾਲੀ ਦਾ ਜਵਾਨ ਪੁੱਤਰ ਚੱਲ ਵੱਸਿਆ। ਗਰੀਬ ਵਿਧਵਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ ਪੋਸਿਆ ਸੀ, ਲੋਕਾਂ ਦੇ ਘਰਾਂ ਵਿਚ ਜੂਠੇ ਭਾਂਡੇ ਮਾਂਜ-ਮਾਂਜ ਕੇ।
ਕੁਝ ਦਿਨਾਂ ਬਾਦ ਉਹ ਫਿਰ ਕੰਮ ਤੇ ਪਹੁੰਚ ਗਈ। ਮਾਲਕਨ ਨੇ ਪੁੱਛਿਆ, “ਆ ਗਈ ਬਾਈ?”
“ਜੀ ਬੀਬੀ ਜੀ!” ਕਹਿਕੇ ਹੰਝੂ ਪੀਂਦੇ ਹੋਏ ਉਹ ਸੋਚ ਰਹੀ ਸੀ–‘ਮੇਰੇ ਕੋਲ ਕਿੱਥੇ ਹੈ ਪਹੀਆਂ ਵਾਲੀ ਕੁਰਸੀ! ਖੜੇ ਹੋਣ ਨੂੰ ਜਗ੍ਹਾ ਨਹੀਂ ਤਾ ਚੱਲਣਾ ਹੀ ਪੈਣਾ ਹੈ।’
                                                -0-

Monday, December 20, 2010

ਹਿੰਦੀ/ਪਾਲਣਹਾਰ


ਚੇਤਨਾ ਭਾਟੀ

ਫਾਰਮ ਹਾਊਸ ਦੇ ਚੌਕੀਦਾਰ ਦੀ ਪਤਨੀ ਦਾ ਵਧਿਆ ਹੋਇਆ ਪੇਟ ਦੇਖ ਕੇ ਸਾਹਬ ਵਰ੍ਹ ਪਏ, “ਇਹ ਕੀ, ਇਕ ਹੋਰ ਬੱਚਾ! ਲਾਈਨ ਲਾਈ ਜਾ ਰਿਹੈ ਸਾਲਾ, ਖੁਆਊਗਾ ਕਿੱਥੋਂ? ਪਾਲੂਗਾ ਕਿਵੇਂ?”
ਮੇਮ ਸਾਹਬ ਨੇ ਹੌਲੇ ਜਿਹੇ ਸ਼ਾਂਤ ਕੀਤਾ, “ਇਹ ਉਹਦਾ ਨਿਜੀ ਮਾਮਲਾ ਐ।”
“ਠੀਕ ਐ, ਪਰ…” ਸਾਹਬ ਹੈਰਾਨੀ ਭਰਿਆ ਗੁੱਸਾ ਪੀ ਕੇ ਚੁੱਪ ਕਰ ਗਏ।
ਕੁਝ ਦਿਨਾਂ ਬਾਦ ਸਾਹਬ ਤੇ ਮੇਮ ਸਾਹਬ ਫਿਰ ਫਾਰਮ ਹਾਊਸ ਗਏ। ਚੌਕਾਦਾਰ ਦੇ ਘਰ ਬੱਚੇ ਦਾ ਜਨਮ ਹੋ ਚੁੱਕਾ ਸੀ।
ਚੌਕੀਦਾਰ ਨੇ ਆਪਣੇ ਪਹਿਲੇ ਬੱਚੇ ਨੂੰ ਕਿਹਾ, “ਜਾ ਸਾਬ ਔਰ ਮੇਮ ਸਾਬ ਕੇ ਲਿਏ ਪਾਣੀ ਲੇ ਕੇ ਆ।”
ਬੱਚਾ ਪਾਣੀ ਲੈਣ ਜਾ ਰਿਹਾ ਸੀ। ਇੱਧਰ ਉਹ ਸਾਹਬ ਨੂੰ ਕਹਿ ਰਿਹਾ ਸੀ, “ਸਾਬਜੀ, ਰਾਮਡ਼ੇ ਕੋ ਆਪ ਅਪਣੇ ਸਾਥ ਲੇ ਜਾਓ, ਘਰ ਕਾ ਕਾਮ ਕਰੇਗਾ।”
“ਕੰਮ ਕਰੇਗਾ! ਓਏ, ਅਜੇ ਉਹ ਛੋਟਾ ਐ, ਸਿਰਫ ਪੰਜ ਸਾਲ ਦਾ ਈ ਐ।” ਸਾਹਬ ਹੈਰਾਨ ਸਨ।
“ਕਾਯਕਾ ਛੋਟਾ ਸਾਬਜੀ, ਛਟੇ ਮੇਂ ਚਲ ਰਿਓ ਐ।“ ਚੌਕੀਦਾਰ ਬੋਲਿਆ।
“ਫਿਰ ਕਦੇ ਦੇਖਾਂਗੇ।“ ਗੱਲ ਟਾਲਦੇ ਹੋਏ ਮੇਮ ਸਾਹਬ ਬੋਲੀ। ਫਿਰ ਵਿਅੰਗ ਨਾਲ ਮੁਸਕਰਾਉਂਦੇ ਹੋਏ ਸਾਹਬ ਦੀਆਂ ਅੱਖਾਂ ਵਿਚ ਦੇਖਣ ਲੱਗੀ ਜਿਵੇਂ ਕਹਿ ਰਹੀ ਹੋਵੇ ਕਿ–‘ਬਹੁਤ ਚਿੰਤਾ ਸੀ ਨਾ ਤੁਹਾਨੂੰ ਕਿ ਪਾਲੂਗਾ ਕਿਵੇਂ? ਲਓ, ਪਲ ਗਿਆ। ਬੱਸ ਇਤਨਾ ਹੀ ਕਰਦੇ ਨੇ ਇਹ।”
                                                   -0-